ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫ਼ਤਹਿ ||

ਪ੍ਰਵਾਨ ਕਰਨੀ ਜੀ

ਮਾਤਾ ਪਿਤਾ ਦੀ ਨਿੱਘੀ ਗੋਦੀ ਵਿੱਚੋਂ ਨਿਕਲ ਕੇ ਬੱਚਿਆਂ ਲਈ ਸਕੂਲ ਹੀ ਐਸਾ ਅਦਾਰਾ ਹੈ ਜਿੱਥੇ ਉਹਨਾਂ ਦਾ ਜੀਵਨ ਘੜਿਆ ਜਾਂਦਾ ਹੈ ਅਤੇ ਜੀਵਨ ਬਣਦਾ ਹੈ। ਬੱਚਿਆਂ ਦੇ ਹਿਰਦੇ ਕੋਰੀ ਸਲੇਟ ਵਰਗੇ ਹੁੰਦੇ ਹਨ। ਜਿਸ ਉਤੇ ਸੁਚੱਜੇ ਪ੍ਰਿੰਸੀਪਲ ਦੀ ਅਗਵਾਈ ਹੇਠ ਸੁਲਝੇ ਹੋਏ ਅਧਿਆਪਕ ਐਸੇ ਅੱਖਰਾਂ ਦੀ ਛਾਪ ਛੱਡ ਜਾਂਦੇ ਹਨ ਜੋ ਸਾਰੀ ਉਮਰ ਬੱਚੇ ਦੀ ਹਰ ਖੇਤਰ ਵਿੱਚ ਅਗਵਾਈ ਕਰਦੇ ਰਹਿੰਦੇ ਹਨ।

“ਧੰਨ ਧੰਨ  ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਰਹਿਮਤ ਅਤੇ ਸੰਗਤਾਂ ਦੀਆਂ ਅਸੀਸਾਂ ਸਦਕਾ ਮਨ ਵਿੱਚ ਇੱਕ ਫੁਰਨਾ ਬਣਿਆ ਸੀ ਕਿ “ਗੁਰੂ ਸਾਹਿਬ” ਕਿਰਪਾ ਕਰਕੇ ਐਸੇ ਸਕੂਲ ਦੀ ਸੇਵਾ ਲੈਣ ਜਿਸ ਵਿੱਚੋਂ ਬੱਚੇ ਪੜ੍ਹਾਈ, ਖੇਡਾਂ ਅਤੇ ਧਾਰਮਿਕ ਵਿੱਦਿਆ ਵਿੱਚ ਨਿਪੁੰਨ ਹੋ ਕੇ ਬਾਹਰ ਨਿਕਲਣ ਅਤੇ ਇਕ ਸੋਹਣੇ ਅਤੇ ਸੁਚੱਜੇ ਸਮਾਜ ਦੀ ਸਿਰਜਨਾ ਵਿੱਚ ਆਪਣਾ ਯੋਗਦਾਨ ਪਾਉਣ ।

“ਗੁਰੂ ਸਾਹਿਬ” ਦੀ ਇਹ ਰਹਿਮਤ ਹੈ ਕਿ ਇਹ ਆਸ਼ਾ ਆਪਣੀ ਸੰਪੂਰਨਤਾ ਵੱਲ ਵੱਧ ਰਹੀ ਹੈ | ਦਾਤਾ ਬੰਧੀ ਛੋੜ ਪਬਲਿਕ ਸਕੂਲ (ਤੀਸਰੀ ਬ੍ਰਾਂਚ) ਵਿੱਚ ਬੱਚੇ ਅਤਿ ਆਧੁਨਿਕ ਤਰੀਕੇ ਨਾਲ ਦੁਨਿਆਵੀ ਵਿੱਦਿਆ ਵੀ ਪ੍ਰਾਪਤ ਕਰ ਰਹੇ ਹਨ ਅਤੇ ਜੀਵਨ ਨੂੰ ਸਹੀ ਰਸਤੇ ਤੇ ਪਾਉਣ ਵਾਲੀ ਅਧਿਆਤਮਿਕ ਖੁਰਾਕ ਵੀ ਲੈ ਰਹੇ ਹਨ । “ਗੁਰੂ ਸਾਹਿਬ ਜੀ ਅੱਗੇ ਅਰਦਾਸ ਹੈ ਕਿ ਇਸ ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕਰਕੇ ਨਿਕਲੇ ਬੱਚੇ ਪੜ੍ਹਾਈ, ਖੇਡਾਂ ਅਤੇ ਅਧਿਆਤਮਿਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਨ ।

ਦਾਸ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੇਨਤੀ ਹੈ ਕਿ ਉਹ ਹਰ ਰੋਜ਼ ਇਸ ਅਦਾਰੇ ਦੀ ਸਫ਼ਲਤਾ ਦੀ ਅਰਦਾਸ ਬੇਨਤੀ “ਗੁਰੂ ਸਾਹਿਬ” ਅੱਗੇ ਕਰਿਆ ਕਰਨ ਜਿੱਥੇ ਉਹਨਾਂ ਦੇ ਬੱਚਿਆਂ ਦਾ ਜੀਵਨ ਘੜਿਆ ਜਾ ਰਿਹਾ ਹੈ ਤੇ ਜੀਵਨ ਬਣ ਰਿਹਾ ਹੈ।

ਹਰ ਪਲ ਹਰ ਘੜੀ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ