Home > Management
This image has an empty alt attribute; its file name is bhaigurigbalg.jpg
Bhai Guriqbal Singh  (Chairman)

 ਸੰਦੇਸ਼

  ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕਿ ਫ਼ਤਹਿ ||

ਸਕੂਲ ਇੱਕ ਅੈਸੇ ਅਦਾਰੇ ਨਾ ਨਾਮ ਹੈ ਜਿੱਥੇ ਕਿ ਬੱਚਾ ਬਹੁਤ ਕੁਝ ਸਿੱਖਣ ਲਈ ਆਉਂਦਾ ਹੈ ਅਤੇ ਸਿੱਖ ਕੇ ਜਾਂਦਾ ਹੈ ਤਾਂ ਕਿ ਉਹ ਆਪਣੇ ਦੁਨਿਆਵੀ ਜੀਵਨ ਵਿੱਚ ਤਰੱਕੀ ਕਰਕੇ ਸਮਾਜ ਦਾ ਭਲਾ ਕਰ ਸਕੇ । ਪਰ ਜਿੱਥੇ ਦੁਨਿਆਵੀਂ ਜੀਵਨ ਦੇ ਨਾਲ-ਨਾਲ ਅਧਿਆਤਮਕ ਜੀਵਨ ਨੂੰ ਵੀ ਉੱਚਾ ਚੁੱਕਣ ਦੀ ਸੇਧ ਦਿੱਤੀ ਜਾਂਦੀ ਹੋਵੇ । ਉਹ ਅਦਾਰਾ ਇਕੱਲਾ ਇੱਕ ਸਕੂਲ ਨਾ ਹੋ ਕੇ ਐਸੇ ਧਾਰਮਿਕ ਅਸਥਾਨ ਦਾ ਰੂਪ ਵੀ ਲੈ ਲੈਂਦਾ ਹੈ ਜਿੱਥੇ ਕਿ ਬੱਚਾ ਦੁਨਿਆਵੀਂ ਅਤੇ ਅਧਿਅਤਾਮਕ ਦੋਹਾਂ ਤਰ੍ਹਾਂ ਦੇ ਜੀਵਨ ਨੂੰ ਸੁਚੱਜਾ ਅਤੇ ਸੋਹਣਾ ਬਣਾ ਕੇ ਨਿਕਲਦਾ ਹੈ ।

ਗੁਰੁ ਸਾਹਿਬ ਜੀ ਦੀ ਅਸੀਸ ਸਦਕਾ ਦਾਤਾ ਬੰਧੀ ਛੋੜ ਪਬਲਿਕ ਸਕੂਲ ਦੇ ਰੂਪ ਵਿੱਚ ਦਾਸਾਂ ਕੋਲੋਂ ਗੁਰੂ ਸਾਹਿਬ ਇਕ ਐਸੇ ਅਦਾਰੇ ਦੀ ਹੀ ਸੇਵਾ ਲੈ ਰਹੇ ਹਨ ਜਿੱਥੇ ਆਪ ਜੀ ਦਾ ਬੱਚਾ ਯੋਗ ਪ੍ਰਿੰਸੀਪਲ ਅਤੇ ਮਿਹਨਤੀ ਸਟਾਫ ਸਦਕਾ ਘੱਟ ਫੀਸ ਤੇ ਵੀ ਮਿਆਰੀ ਵਿੱਦਿਆ ਤਾਂ ਹਾਸਿਲ ਕਰੇਗਾ ਹੀ, ਨਾਲ-ਨਾਲ ਸਾਨੂੰ ਆਸ ਹੈ ਕਿ ਇੱਥੋਂ ਦੇ ਧਾਰਮਿਕ ਅਤੇ ਅਨੁਸ਼ਾਸ਼ਿਤ ਮਾਹੌਲ ਵਿੱਚ ਅਨੁਸ਼ਾਸ਼ਨ , ਇਮਾਨਦਾਰੀ ਅਤੇ ਨੇਕ ਨੀਅਤੀ ਵਾਲੇ ਮਹਾਨ ਗੁਣ ਆਪਣੇ ਆਪ ਹੀ ਆ ਜਾਣਗੇ । ਜਿਸ ਸਦਕਾ ਉਹ ਅਸਲੀ ਤੌਰ ਤੇ ਆਪਣੇ ਜੀਵਨ ਨੂੰ ਉੱਚਾ ਚੁੱਕ ਸਕੇਗਾ ਅਤੇ ਸਮਾਜ ਵਿੱਚ ਆਪਣੀ ਵਿੱਦਿਅਕ ਸਦਕਾ ਸਹੀ ਮਾਹੌਲ ਨੂੰ ਸਿਰਜਦਾ ਹੋਇਆ ਅੱਗੇ ਵੱਧ ਸਕੇਗਾ।

ਵੱਲੋਂ : ਭਾਈ ਗੁਰਇਕਬਾਲ ਸਿੰਘ ਅਤੇ ਭਾਈ ਅਮਨਦੀਪ ਸਿੰਘ